ਸਰਦੀਆਂ ਚ ਇਸ ਤਰ੍ਹਾਂ ਬਣਾਓ ਗੁੜ ਦੇ ਮਿੱਠੇ-ਮਿੱਠੇ ਪੂੜੇ
ਸਰਦੀਆਂ ਚ ਇਸ ਤਰ੍ਹਾਂ ਬਣਾਓ ਗੁੜ ਦੇ ਮਿੱਠੇ-ਮਿੱਠੇ ਪੂੜੇ

ਜੇਕਰ ਤੁਹਾਡੇ ਘਰ ‘ਚ ਸਾਰੇ ਮਿੱਠਾ ਖਾਣ ਦੇ ਸ਼ੌਕੀਨ ਹਨ ਤਾਂ ਤੁਸੀਂ ਗੁੜ ਵਾਲੇ ਮਿੱਠੇ ਪੂੜੇ ਟ੍ਰਾਈ ਕਰ ਸਕਦੇ ਹੋ। ਬਣਾਉਣ ‘ਚ ਆਸਾਨ ਹੋਣ ਦੇ ਨਾਲ-ਨਾਲ ਇਹ ਖਾਣ ‘ਚ ਵੀ ਸੁਆਦ ਹੁੰਦੇ ਹਨ। ਨਾਲ ਹੀ ਇਹ ਵੱਡਿਆਂ ਤੋਂ ਲੈ ਕੇ ਬੱਚਿਆਂ ਤਕ ਨੂੰ ਪਸੰਦ ਆਉਣਗੇ ਤਾਂ ਚਲੋ ਜਾਣਦੇ ਹਾਂ ਗੁੜ ਦੇ ਪੂੜੇ ਬਣਾਉਣ ਦੀ ਆਸਾਨ ਵਿਧੀ।
ਸਮੱਗਰੀ
ਆਟਾ-350 ਗ੍ਰਾਮ
ਗੁੜ-125 ਗ੍ਰਾਮ
ਤੇਲ ਜਾਂ ਘਿਉ-4 ਚੱਮਚ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਬਾਊਲ ‘ਚ ਆਟਾ ਛਾਣ ਲਓ। ਫ਼ਿਰ ਪੈਨ ‘ਚ ਗੁੜ ਅਤੇ ਤਿੰਨ ਕੱਪ ਪਾਣੀ ਪਾ ਕੇ ਘੱਟ ਗੈਸ ‘ਤੇ ਪੱਕਣ ਦਿਓ। ਜਦੋਂ ਗੁੜ ਪਾਣੀ ‘ਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ। ਜਦੋਂ ਪਾਣੀ ਠੰਡਾ ਹੋ ਜਾਵੇ ਤਾਂ ਇਸ ਨੂੰ ਆਟੇ ‘ਚ ਪਾ ਕੇ ਪਤਲੀ ਪੇਸਟ ਬਣਾ ਲਓ।
ਇਸ ਪੇਸਟ ‘ਚ ਇੱਕ ਚੱਮਚ ਤੇਲ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ 15-20 ਮਿੰਟ ਲਈ ਇੱਕ ਸਾਈਡ ਰੱਖ ਦਿਓ।
ਤਵਾ ਗੈਸ ‘ਤੇ ਰੱਖ ਕੇ ਉਸ ਨੂੰ ਗਰਮ ਹੋਣ ਦਿਓ। ਇਸ ਦੇ ਚਾਰੇ ਪਾਸੇ ਤੇਲ ਲਗਾਓ। ਇੱਕ ਚੱਮਚ ਪੂੜੇ ਦੀ ਪੇਸਟ ਤਵੇ ‘ਤੇ ਪਾ ਕੇ ਉਸ ਨੂੰ ਫ਼ੈਲਾ ਲਓ। ਫ਼ਿਰ ਇਸ ਦੀ ਸਾਈਡ ‘ਤੇ ਤੇਲ ਪਾਉਂਦੇ ਹੋਏ ਦੋਹਾਂ ਪਾਸਿਆਂ ਤੋਂ ਗੋਲਡਨ ਬ੍ਰਾਊਨ ਹੋਣ ਤਕ ਫ਼੍ਰਾਈ ਕਰੋ। ਗਰਮਾ-ਗਰਮ ਗੁੜ ਦੇ ਪੂੜੇ ਬਣ ਕੇ ਤਿਆਰ ਹਨ, ਇਸ ਨੂੰ ਸਰਵ ਕਰੋ।