ਛੋਲਿਆਂ ਦੀ ਦਾਲ ਦੇ ਕਟਲੈਟਸ
ਛੋਲਿਆਂ ਦੀ ਦਾਲ ਦੇ ਕਟਲੈਟਸ

ਸ਼ਾਮ ਦੀ ਚਾਹ ਦੇ ਨਾਲ ਕੁੱਝ ਕ੍ਰਿਸਪੀ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਛੋਲਿਆਂ ਦੀ ਦਾਲ ਦਾ ਕਟਲੈਟਸ ਟ੍ਰਾਈ ਕਰ ਸਕਦੇ ਹੋ। ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਇਨ੍ਹਾਂ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ। ਤਾਂ ਚਲੋ ਜਾਣਦੇ ਹਾਂ ਘਰ ‘ਚ ਛੋਲਿਆਂ ਦੀ ਦਾਲ ਦਾ ਕਟਲੈਟਸ ਬਣਾਉਣ ਦੀ ਆਸਾਨ ਵਿਧੀ ਬਾਰੇ …
ਸਮੱਗਰੀ
ਚਨਾ ਦਾਲ-1 ਕੱਪ (3-4 ਘੰਟਿਆਂ ਤੱਕ ਭਿਓਂਈ ਹੋਈ)
ਹਲਦੀ-1/2 ਚੱਮਚ
ਲਾਲ ਮਿਰਚ ਪਾਊਡਰ-1/2 ਚੱਮਚ
ਹਰੀ ਮਿਰਚ-2
ਲਸਣ- 2 ਕਲੀਆਂ
ਤੇਲ-ਫ਼੍ਰਾਈ ਕਰਨ ਲਈ
ਨਮਕ-ਸੁਆਦ ਮੁਤਾਬਿਕ

ਕਟਲੈਟਸ ਬਣਾਉਣ ਦੀ ਰੈਸਿਪੀ
ਕਟਲੈਟਸ ਬਣਾਉਣ ਲਈ ਸਭ ਤੋਂ ਪਹਿਲਾਂ ਭਿਓਂਈ ਹੋਈ ਦਾਲ ਨੂੰ ਮਿਕਸੀ ‘ਚ ਪਾ ਕੇ ਪੀਸ ਲਓ। ਫ਼ਿਰ ਇਸ ‘ਚ 1/2 ਚੱਮਚ ਹਲਦੀ, 1/2 ਚੱਮਚ ਲਾਲ ਮਿਰਚ ਪਾਊਡਰ, 2 ਹਰੀਆਂ ਮਿਰਚਾਂ, 2-3 ਲਸਣ ਦੀਆਂ ਕਲੀਆਂ ਅਤੇ ਸੁਆਦ ਮੁਤਾਬਿਕ ਨਮਕ ਪਾ ਕੇ ਦੁਬਾਰਾ ਪੀਸ ਲਓ ਅਤੇ ਸਮੂਦ ਪੇਸਟ ਬਣਾ ਲਓ।
ਇਸ ਤੋਂ ਬਾਅਦ ਚਨਾ ਦਾਲ ਮਿਕਸਚਰ ‘ਚੋਂ ਥੋੜ੍ਹਾ ਜਿਹਾ ਮਿਸ਼ਰਣ ਲੈ ਕੇ ਉਸ ਨੂੰ ਟਿੱਕੀ ਦੀ ਸ਼ੇਪ ਦਿਓ। ਫ਼ਿਰ ਪੈਨ ‘ਚ ਤੇਲ ਗਰਮ ਕਰ ਕੇ ਇਨ੍ਹਾਂ ਕਟਲੈਟਸ ਨੂੰ ਗੋਲਡਨ ਬ੍ਰਾਊਨ ਅਤੇ ਕ੍ਰਿਸਪੀ ਹੋਣ ਤਕ ਫ਼੍ਰਾਈ ਕਰੋ।
ਫ਼ਰਾਈ ਕਰਨ ਦੇ ਬਾਅਦ ਇਸ ਨੂੰ ਫ਼ੌਇਲ ਪੇਪਰ ‘ਤੇ ਰੱਖ ਦਿਓ ਤਾਂ ਕਿ ਐਕਸਟਰਾ ਆਇਲ ਨਿਕਲ ਜਾਵੇ। ਲਓ ਜੀ ਤੁਹਾਡੇ ਛੋਲਿਆਂ ਦੀ ਦਾਲ ਦਾ ਕਟਲੈਟਸ ਬਣ ਕੇ ਤਿਆਰ ਹਨ। ਇਨ੍ਹਾਂ ਨੂੰ ਗਰਮਾ-ਗਰਮ ਚਾਹ ਨਾਲ ਸਰਵ ਕਰੋ।