ਨਾਰੀਅਲ ਦੀ ਬਰਫ਼ੀ
ਨਾਰੀਅਲ ਦੀ ਬਰਫ਼ੀ

ਬਾਜ਼ਾਰ ਤੋਂ ਲਿਆਉਂਦੀ ਹੋਈ ਮਠਿਆਈ ਮਹਿੰਗੀ ਅਤੇ ਬੇਹੀ ਹੁੰਦੀ ਹੈ। ਬਿਹਤਰ ਹੈ ਕਿ ਤੁਸੀਂ ਆਪਣੇ ਘਰ ‘ਤੇ ਆਪਣੇ ਹੱਥਾਂ ਨਾਲ ਸ਼ੁੱਧ ਅਤੇ ਤਾਜ਼ਾ ਮਠਿਆਈ ਬਣਾਓ ਜੋ ਤੁਹਾਡੇ ਪਰਿਵਾਰ ਨੂੰ ਸੁਆਦ ਦੇ ਨਾਲ-ਨਾਲ ਚੰਗੀ ਸਿਹਤ ਵੀ ਦੇਵੇ। ਆਓ ਇੱਕ ਅਜਿਹੀ ਹੀ ਸੁਆਦੀ ਡਿਸ਼ ਬਾਰੇ ਤੁਹਾਨੂੰ ਦੱਸਦੇ ਹਾਂ ਜਿਸ ਦਾ ਨਾਂ ਨਾਰੀਅਲ ਬਰਫ਼ੀ ਹੈ।
ਸਮੱਗਰੀ
ਨਾਰੀਅਲ-1 ਕੱਪ (ਕੱਦੂਕੱਸ ਕੀਤਾ ਹੋਇਆ)
ਖੋਇਆ-1 ਕੱਪ
ਸੁੱਕਾ ਨਾਰੀਅਲ-2-3 ਚੱਮਚ (ਕੱਦੂਕੱਸ ਕੀਤਾ ਹੋਇਆ)
ਘਿਉ-1.5 ਕੱਪ
ਦੁੱਧ-2-3 ਚੱਮਚ
ਸ਼ੂਗਰ ਫ਼੍ਰੀ-2-3 ਚੱਮਚ
ਬਣਾਉਣ ਦੀ ਵਿਧੀ
ਇੱਕ ਨੌਨ ਸਟਿਕਿੰਗ ਪੈਨ ‘ਚ 1.5 ਕੱਪ ਘਿਉ ਗਰਮ ਕਰ ਲਓ। ਉਸ ‘ਚ 1 ਕੱਪ ਕੱਦੂਕੱਸ ਕੀਤਾ ਹੋਇਆ ਨਾਰੀਅਲ ਪਾਓ ਅਤੇ ਮਹਿਕ ਆਉਣ ਤਕ ਭੁੰਨ ਲਓ। ਫ਼ਿਰ ਇਸ ‘ਚ 1 ਕੱਪ ਖੋਇਆ ਮਿਲਾ ਲਓ ਅਤੇ 2-3 ਮਿੰਟ ਤਕ ਭੁੰਨੋ।
ਇਸ ਤੋਂ ਬਾਅਦ ਇਸ ‘ਚ 2-3 ਚੱਮਚ ਦੁੱਧ ਅਤੇ 2-3 ਚੱਮਚ ਸ਼ੂਗਰ ਫ਼੍ਰੀ ਪਾ ਕੇ ਮਿਲਾ ਲਓ ਅਤੇ ਦੋ ਮਿੰਟ ਤਕ ਪਕਾਓ। ਫ਼ਿਰ ਇਸ ‘ਚ 2-3 ਚੱਮਚ ਸੁੱਕਾ ਨਾਰੀਅਲ ਪਾਓ ਅਤੇ 30 ਸਕਿੰਟਾਂ ਤਕ ਪਕਾਉਂਦੇ ਰਹੋ। ਫ਼ਿਰ ਇਸ ਤਿਆਰ ਮਿਸ਼ਰਣ ਨੂੰ ਬੇਕਿੰਗ ਟ੍ਰੇਅ ‘ਚ ਪਾਓ ਅਤੇ ਬਰਾਬਰ ਹੋਣ ਤਕ ਫ਼ੈਲਾਓ।
ਟ੍ਰੇਅ ਨੂੰ ਫ਼ਰਿੱਜ ‘ਚ ਲਗਭਗ ਇੱਕ ਘੰਟੇ ਲਈ ਰੱਖੋ। ਫ਼ਿਰ ਠੰਡੀ ਹੋਈ ਸਮੱਗਰੀ ਨੂੰ ਚੋਰਸ ਜਾਂ ਡਾਇਮੰਡ ਆਕਾਰ ‘ਚ ਕੱਟ ਲਓ ਅਤੇ ਤੁਹਾਡੀ ਨਾਰੀਅਲ ਦੀ ਬਰਫ਼ੀ ਤਿਆਰ ਹੈ।