ਬਾਦਾਮ ਫ਼ਿਰਨੀ
ਬਾਦਾਮ ਫ਼ਿਰਨੀ

ਗੱਲ ਜੇਕਰ ਮਿੱਠਾ ਖਾਣ ਦੀ ਹੋਵੇ ਤਾਂ ਫ਼ਿਰਨੀ ਦਾ ਨਾਂ ਸੁਣਦੇ ਹੀ ਮੂੰਹ ‘ਚ ਪਾਣੀ ਆ ਜਾਂਦਾ ਹੈ ਅਜਿਹੇ ‘ਚ ਇਸ ਹਫ਼ਤੇ ਅਸੀਂ ਤੁਹਾਨੂੰ ਬਾਦਾਮ ਫ਼ਿਰਨੀ ਬਣਾਉਣ ਦੀ ਆਸਾਨ ਰੈਸਿਪੀ ਦੱਸਣ ਜਾ ਰਹੇ ਹਾਂ ਜਿਸ ਨੂੰ ਇੱਕ ਵਾਰ ਟੇਸਟ ਕਰਨ ਤੋਂ ਬਾਅਦ ਤੁਹਾਡਾ ਕੁੱਝ ਹੋਰ ਖਾਣ ਦੇ ਮਨ ਨਹੀਂ ਕਰੇਗਾ। ਤਾਂ ਚਲੋ ਜਾਣਦੇ ਹਾਂ ਘਰ ‘ਚ ਗਰਮਾ-ਗਰਮ ਫ਼ਿਰਨੀ ਬਣਾਉਣ ਦੀ ਰੈਸਿਪੀ।
ਸਮੱਗਰੀ
ਦੁੱਧ-500 ਮਿਲੀਲੀਟਰ
ਖੰਡ-ਜ਼ਰੂਰਤ ਮੁਤਾਬਿਕ
ਇਲਾਇਚੀ ਪਾਊਡਰ-1/2 ਚੱਮਚ
ਪਾਣੀ- ਜ਼ਰੂਰਤ ਮੁਤਾਬਿਕ
ਬਾਦਾਮ-100 ਗ੍ਰਾਮ (ਬਾਰੀਕ ਕੱਟੇ ਹੋਏ)
ਚਾਵਲ-2 ਚੱਮਚ
ਗ਼ੁਲਾਬਜਲ-1 ਚੱਮਚ
ਪਿਸਤਾ-5 ਗ੍ਰਾਮ (ਗਾਰਨਿਸ਼ ਕਰਨ ਲਈ)
ਬਾਦਾਮ 5 ਗ੍ਰਾਮ (ਗਾਰਨਿਸ਼ ਕਰਨ ਲਈ)
ਬਾਦਾਮ ਫ਼ਿਰਨੀ ਬਣਾਉਣ ਦੀ ਰੈਸਿਪੀ
ਸਭ ਤੋਂ ਪਹਿਲਾਂ ਚੌਲਾਂ ਨੂੰ 10-15 ਮਿੰਟ ਤਕ ਪਾਣੀ ‘ਚ ਭਿਓਂ ਕੇ ਰੱਖ ਦਿਓ। ਉਸ ਤੋਂ ਬਾਅਦ ਇਸ ਨੂੰ ਛਾਣ ਕੇ ਪੀਸ ਲਓ। ਪੈਨ ‘ਚ ਦੁੱਧ ਨੂੰ ਘੱਟ ਗੈਸ ‘ਤੇ ਪੱਕਣ ਲਈ ਛੱਡ ਦਿਓ। ਜਦੋਂ ਉਹ ਉਬਲਣਾ ਸ਼ੁਰੂ ਹੋ ਜਾਵੇ ਤਾਂ ਉਸ ‘ਚ ਖੰਡ ਪਾ ਕੇ ਪਕਾਓ। ਉਸ ਤੋਂ ਬਾਅਦ ਕੱਟੇ ਹੋਏ ਬਾਦਾਮ ਪਾ ਕੇ ਦੋ ਮਿੰਟ ਤਕ ਪਕਾਓ।
ਫ਼ਿਰ ਇਸ ‘ਚ ਚਾਵਲਾਂ ਦੀ ਪੇਸਟ ਪਾ ਕੇ ਦੁੱਧ ਨੂੰ ਓਦੋਂ ਤਕ ਪਕਾਓ ਜਦੋਂ ਤਕ ਕਿ ਇਹ ਗਾੜ੍ਹਾ ਨਾ ਹੋ ਜਾਵੇ। ਹੁਣ ਇਸ ‘ਚ ਗ਼ੁਲਾਬਜਲ ਮਿਕਸ ਕਰ ਕੇ 1-2 ਮਿੰਟ ਤਕ ਪਕਾਓ। ਫ਼ਿਰ ਇਸ ਨੂੰ ਬਾਊਲ ‘ਚ ਕੱਢ ਕੇ ਪਿਸਤਾ ਅਤੇ ਬਾਦਾਮ ਨਾਲ ਗਾਰਨਿਸ਼ ਕਰੋ। ਲਓ ਜੀ ਤੁਹਾਡੀ ਬਾਦਾਮ ਫ਼ਿਰਨੀ ਬਣ ਕੇ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।