ਖੇਲੋ ਇੰਡੀਆ ਯੂਥ ਗੇਮਜ਼ ’ਚ ਪਟਿਆਲਾ ਦੇ ਗੱਭਰੂ ਨੇ ਸੋਨੇ ’ਤੇ ਲਾਇਆ ਨਿਸ਼ਾਨਾ
ਖੇਲੋ ਇੰਡੀਆ ਯੂਥ ਗੇਮਜ਼ ’ਚ ਪਟਿਆਲਾ ਦੇ ਗੱਭਰੂ ਨੇ ਸੋਨੇ ’ਤੇ ਲਾਇਆ ਨਿਸ਼ਾਨਾ

ਚੰਡੀਗੜ੍ਹ: ਪੁਣੇ ’ਚ ਚੱਲ ਰਹੀਆਂ ‘ਖੇਲੋ ਇੰਡੀਆ ਯੂਥ ਗੇਮਜ਼’ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਬਿਹਤਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀ ਸੰਗਮਪ੍ਰੀਤ ਸਿੰਘ ਬਿਸਲਾ ਨੇ ਸੋਨੇ ਦੇ ਤਗ਼ਮੇ ’ਤੇ ਕਬਜ਼ਾ ਕੀਤਾ।ਸੰਗਮਪ੍ਰੀਤ ਨੇ ਆਰਚਰੀ ਮੁਕਾਬਲੇ ਵਿੱਚ 695/720 ਅੰਕਾਂ ਨਾਲ ਰੈਂਕਿੰਗ ਰਾਊਂਡ ’ਚ ਪਹਿਲਾ ਸਥਾਨ ਹਾਸਲ ਕੀਤਾ। ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਹੁਣ ਤਕ  ਪੰਜਾਬ 72 ਤਗ਼ਮਿਆਂ ‘ਤੇ ਕਬਜ਼ਾ ਕਰ ਚੁੱਕਿਆ ਹੈ ਜਦਕਿ ਮੇਜ਼ਬਾਨ ਮਹਾਂਰਾਸ਼ਟਰ 228 ਤਗ਼ਮਿਆਂ ਨਾਲ ਪੁਣੇ ਵਿੱਚ ਐਤਵਾਰ ਨੂੰ ਤਗ਼ਮਾ ਸੂਚੀ ਵਿੱਚ ਸਭ ਤੋਂ ਟੌਪ ’ਤੇ ਰਿਹਾ।