
ਹਾਲ ਹੀ ‘ਚ ਅਨੁਸ਼ਕਾ ਸ਼ਰਮਾ ਦੀ ਫ਼ਿਲਮ ‘ਜ਼ੀਰੋ’ ਰਿਲੀਜ਼ ਹੋਈ ਸੀ ਜੋ ਕੁਝ ਖਾਸ ਕਮਾਲ ਨਹੀਂ ਕਰ ਪਾਈ। ਇਸ ਤੋਂ ਬਾਅਦ ਫਿਲਹਾਲ ਅਨੁਸ਼ਕਾ ਆਸਟ੍ਰੇਲੀਆ ‘ਚ ਆਪਣੇ ਪਤੀ ਵਿਰਾਟ ਕੋਹਲੀ ਨਾਲ ਸਮਾਂ ਬਿਤਾ ਰਹੀ ਹੈ। ਅਨੁਸ਼ਕਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਆਏ ਦਿਨ ਹੀ ਉਹ ਵਿਰਾਟ ਨਾਲ ਆਪਣੀਆਂ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ।
ਹੁਣ ਇੱਕ ਵਾਰ ਫੇਰ ਅਨੁਸ਼ਕਾ ਨੇ ਵਿਰਾਟ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਨੂੰ ਦੇਖ ਕੇ ਸਾਫ ਅੰਦਾਜ਼ਾ ਲੱਗ ਰਿਹਾ ਹੈ ਕਿ ਵਿਰੁਸ਼ਕਾ ਇੱਥੇ ਖੂਬਸੂਰਤ ਪਲ ਬਿਤਾ ਰਹੇ ਹਨ। ਅਨੁਸ਼ਕਾ ਨੇ ਆਪਣੇ ਫੈਨਸ ਲਈ ਤਿੰਨ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਇਨ੍ਹਾਂ ‘ਚ ਉਹ ਵੱਖ-ਵੱਖ ਪੋਜ਼ ਦੇ ਕੇ ਤਸਵੀਰਾਂ ਕਲਿੱਕ ਕਰਵਾ ਰਹੀ ਹੈ।
ਤਸਵੀਰਾਂ ‘ਚ ਦੋਨਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਜਿਵੇਂ ਹੀ ਅਨੁਸ਼ਕਾ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕੀਤੀਆਂ। ਨਾਲ ਹੀ ਤਸਵੀਰਾਂ ਵਾਇਰਲ ਹੋ ਗਈਆਂ ਤੇ ਉਨ੍ਹਾਂ ‘ਤੇ ਲਾਈਕਸ ਦੇ ਨਾਲ ਕੁਮੈਂਟਾਂ ਦੀ ਬਰਸਾਤ ਹੋਣ ਲੱਗੀ। ਇੱਥੇ ਤਕ ਕੀ ਸ਼ਾਹਰੁਖ ਨੇ ਵੀ ਇਨ੍ਹਾਂ ਦੀ ਤਸਵੀਰਾਂ ‘ਤੇ ਕੁਮੈਂਟ ਕੀਤਾ ਹੈ।