ਪਾਕਿ ’ਚ ਬਸੰਤ ਪੰਚਮੀ ਮਨਾਉਣ ਤੋਂ ਪਾਬੰਧੀ ਹਟਾਈ, 12 ਸਾਲਾਂ ਬਾਅਦ ਉੱਡਣਗੀਆਂ ਪਤੰਗਾਂ
ਪਾਕਿ ’ਚ ਬਸੰਤ ਪੰਚਮੀ ਮਨਾਉਣ ਤੋਂ ਪਾਬੰਧੀ ਹਟਾਈ, 12 ਸਾਲਾਂ ਬਾਅਦ ਉੱਡਣਗੀਆਂ ਪਤੰਗਾਂ

ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਬਸੰਤ ਪੰਚਮੀ ਦੇ ਤਿਉਹਾਰ ਸਬੰਧੀ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਬਸੰਤ ਪੰਚਮੀ ਤਿਉਹਾਰ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸਬੰਧੀ ਹਿੰਦੂ-ਮੁਸਲਮਾਨ ਭਾਈਚਾਰਾ ਕਾਫੀ ਖ਼ੁਸ਼ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਲੋਕਾਂ ਨੇ ਵੀ ਸਰਕਾਰ ਕੋਲੋਂ ਇਸ ਪਰੰਪਰਾਗਤ ਸਮਾਗਮ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਅੰਬੈਸੀ ਨੂੰ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਪੰਜਾਬੀਆਂ ਨੂੰ ਵੀਜ਼ਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।

ਯਾਦ ਰਹੇ ਕਿ ਪਾਕਿਸਤਾਨ ਦੀ ਤਤਕਾਲੀ ਸਰਕਾਰ ਨੇ ਕੱਟਰਪੰਥੀ ਸੰਗਠਨਾਂ ਖ਼ਾਸ ਕਰਕੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਦੇ ਸੰਗਠਨ ਜਮਾਤ-ਉਦ-ਦਾਵਾ ਦੇ ਦਬਾਅ ਵਿੱਚ ਆ ਕੇ 2007 ਵਿੱਚ ਬਸੰਤ ਪੰਚਮੀ ਮਨਾਉਣ ’ਤੇ ਪੰਜਾਬੀ ਲਾਈ ਸੀ। ਤਰਕ ਇਹ ਦਿੱਤਾ ਗਿਆ ਸੀ ਕਿ ਤਿਉਹਾਰ ਗੈਰ ਇਸਲਾਮਕ ਹੈ।

ਹਾਲਾਂਕਿ ਇਸ ਨੂੰ ਦੋਵੇਂ ਤਬਕੇ ਵਾਲੇ ਮਿਲ ਕੇ ਮਨਾਉਂਦੇ ਹਨ। ਇਸ ਤਿਉਹਾਰ ਨੂੰ ਨੈਸ਼ਨਲ ਕਾਈਟ-ਡੇਅ ਵਜੋਂ ਵੀ ਜਾਣਿਆ ਜਾਂਦਾ ਹੈ। ਪੰਜਾਬ ਪ੍ਰਾਂਤ ਦੇ ਸੂਚਨਾ ਤੇ ਸੰਸਕ੍ਰਿਤੀ ਮੰਤਰੀ ਫੈਯਾਜੁਲ ਹਸਨ ਕੋਹਨ ਨੇ ਇਸ ਪਾਬੰਧੀ ਨੂੰ ਹਟਾਉਣ ਦਾ ਐਲਾਨ ਕੀਤਾ ਹੈ।