ਚੀਨ ਦੀ 6G ਵੱਲ ਉਡਾਰੀ, ਭਾਰਤ ਅਜੇ 4G 'ਚ ਉਲਝਿਆ
ਚੀਨ ਦੀ 6G ਵੱਲ ਉਡਾਰੀ, ਭਾਰਤ ਅਜੇ 4G ‘ਚ ਉਲਝਿਆ

ਚੀਨ ਨੇ 5ਜੀ ਤਕਨਾਲੋਜੀ ਤੋਂ ਪਹਿਲਾਂ 6ਜੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਦਕਿ ਭਾਰਤ ਅਜੇ ਵੀ 4ਜੀ ਨਾਲ ਕੰਮ ਚਲਾ ਰਿਹਾ ਹੈ। ਦੇਸ਼ ‘ਚ ਦੂਰਸੰਚਾਰ ਉਦਯੋਗ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ। ਇਸ ਲਈ ਭਾਰਤ ‘ਚ 5ਜੀ 2020-21 ਤੋਂ ਪਹਿਲਾਂ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ।

ਚੀਨ ਦੇ ਆਈਟੀ ਮੰਤਰਾਲੇ ਨਾਲ ਕੰਮ ਕਰ ਰਹੇ 5ਜੀ ਕਾਰਜ ਸਮੂਹ ਅਨੁਸਾਰ, 2020 ਤੱਕ 6ਜੀ ਦਾ ਪ੍ਰੀਖਣ ਸ਼ੁਰੂ ਹੋ ਜਾਵੇਗਾ। 2019 ‘ਚ ਚੀਨ ਦਾ ਪੂਰਾ ਫੋਕਸ 5ਜੀ ਦੇ ਵਿਸਥਾਰ ‘ਤੇ ਹੈ। ਇਸ ਲਈ ਦੇਸ਼ ‘ਚ ਸਾਢੇ ਪੰਜ ਲੱਖ ਨਵੇਂ ਟਾਵਰ ਲਾਏ ਗਏ ਹਨ।ਭਾਰਤ ‘ਚ ਦੂਰਸੰਚਾਰ ਉਦਯੋਗ ‘ਤੇ 7.80 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਲਈ ਕੰਪਨੀਆਂ ਦੀ ਹਾਲਤ ਅਜਿਹੀ ਨਹੀਂ ਹੈ ਕਿ ਉਹ 5ਜੀ ਕਨੈਕਟੀਵਿਟੀ ਦੇ ਮਕਸਦ ਲਈ ਬੁਨਿਆਦੀ ਢਾਂਚੇ ਲਈ ਨਿਵੇਸ਼ ਕਰ ਸਕਣ।

5 ਜੀ ਕਨੈਕਟੀਵਿਟੀ ਲਈ 80% ਮੋਬਾਈਲ ਟਾਵਰ ਨੂੰ ਔਪਟੀਕਲ ਫਾਈਬਰ ਨਾਲ ਲੈਸ ਕਰਨ ਦੀ ਜ਼ਰੂਰਤ ਹੈ। ਭਾਰਤ ‘ਚ ਅਜਿਹੇ ਸਿਰਫ 15% ਟਾਵਰ ਮੌਜੂਦ ਹਨ। ਇਸ ਕੇਸ ‘ਚ, ਜੇਕਰ ਇਸ ਸਾਲ ਜਾਂ ਅਗਲੇ ਸਾਲ 5ਜੀ ਕੁਨੈਕਟੀਵਿਟੀ ਆ ਰਹੀ ਹੈ, ਤਾਂ ਭਾਰਤ ‘ਚ ਇਸ ਨੂੰ ਸ਼ੁਰੂ ਕਰਨ ਲਈ ਸਮਾਂ ਲੱਗੇਗਾ। ਭਾਰਤ ਨੂੰ 2020 ਤੱਕ 5G ਸਮਾਰਟਫੋਨ ਹੋਣ ਦੀ ਉਮੀਦ ਹੈ।ਗਲੋਬਲ ਫਰਮ ਓਕਲਾਲਾ ਦੀ ਸਾਲਾਨਾ ਰਿਪੋਰਟ ਅਨੁਸਾਰ, ਭਾਰਤ ਵਿੱਚ 4ਜੀ ਸੇਵਾਵਾਂ ‘ਚ 15% ਸੁਧਾਰ ਹੋਇਆ ਹੈ, ਪਰ ਦੇਸ਼ ਬਾਕੀ ਦੁਨੀਆ ਤੋਂ ਕਿਤੇ ਪਿੱਛੇ ਹੈ। ਭਾਰਤ 4ਜੀ ਸੇਵਾਵਾਂ ਦੇ ਵਿਸ਼ਵ ਪੱਧਰ ‘ਤੇ 65ਵੇਂ ਸਥਾਨ’ ਤੇ ਹੈ।