WWE ਰਿੰਗ ‘ਚ ਵੜਿਆ ਸੈਂਟਾ ਕਲਾਜ਼, ਮਾਰ-ਮਾਰ ਘਸੁੰਨ ਪੰਜਾਬੀ ਰੈਸਲਰ ਕੀਤਾ ਬੇਹਾਲ
WWE ਰਿੰਗ ‘ਚ ਵੜਿਆ ਸੈਂਟਾ ਕਲਾਜ਼, ਮਾਰ-ਮਾਰ ਘਸੁੰਨ ਪੰਜਾਬੀ ਰੈਸਲਰ ਕੀਤਾ ਬੇਹਾਲ

ਪੂਰੀ ਦੁਨੀਆ ਵਿੱਚ ਕ੍ਰਿਸਮਿਸ ਦੀ ਧੁੰਮ ਹੈ। 25 ਦਸੰਬਰ ਨੂੰ ਯੀਸ਼ੂ ਮਸੀਹ ਦਾ ਜਨਮ ਹੋਇਆ ਸੀ ਅਤੇ ਉਨ੍ਹਾਂ ਦੀ ਯਾਦ ‘ਚ ਹਰ ਸਾਲ ਲੋਕ ਕ੍ਰਿਸਮਿਸ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਅਤੇ ਸੈਂਟਾ ਕਲਾਜ਼ ਹਰ ਲੋੜਵੰਦ ਨੂੰ ਤੋਹਫ਼ੇ ਭੇਟ ਕਰਦਾ ਹੈ। ਹਰ ਥਾਂ ਕ੍ਰਿਸਮਿਸ ਦੀ ਰੌਣਕ ਹੁੰਦੀ ਹੈ ਅਤੇ ਇਸ ਵਾਰ ਡਬਲਿਊਡਬਲਿਊਈ ਵਿੱਚ ਵੀ ਕ੍ਰਿਸਮਿਸ ਦੀ ਰੌਣਕ ਦੇਖਣ ਨੂੰ ਮਿਲੀ।

ਦਰਅਸਲ, WWE ਨੇ ਆਪਣੇ ਯੂ-ਟਿਊਬ ਚੈਨਲ ‘ਤੇ ਵੀਡੀਓ ਪਾਇਆ ਹੈ, ਜਿਸ ਵਿੱਚ ਸੈਂਟਾ ਕਲਾਜ਼ ਰਿੰਗ ਵਿੱਚ ਬਦਹਾਲ ਪਏ ਖਿਡਾਰੀ ਨੂੰ ਬਚਾਉਣ ਆਉਂਦਾ ਹੈ ਤੇ ਵਿਰੋਧੀ ਰੈਸਲਰ ਨੂੰ ਜੰਮ ਕੇ ਕੁੱਟਦਾ ਹੈ। ਵੀਡੀਓ ਮੁਤਾਬਕ ਮੂਲ ਰੂਪ ਵਿੱਚ ਪੰਜਾਬੀ ਰੈਸਲਰ ਜਿੰਦਰ ਮਾਹਲ ਅਤੇ ਉਸ ਦੇ ਵਿਰੋਧੀ ਹੀਥ ਸਲੇਟਰ ਦਰਮਿਆਨ ਮੈਚ ਜਾਰੀ ਹੁੰਦਾ ਹੈ।

ਇਸੇ ਦੌਰਾਨ, ਸੈਂਟਾ ਕਲਾਜ਼ ਆਉਂਦਾ ਹੈ ਤੇ ਦਰਸ਼ਕਾਂ ਨੂੰ ਤੋਹਫ਼ੇ ਦੇਣ ਲੱਗਦਾ ਹੈ। ਮਾਹਲ ਉਸ ਨੂੰ ਦੇਖਣ ਲੱਗਦਾ ਹੈ ਅਤੇ ਉਸ ਦੇ ਸਾਥੀ ਯਾਨੀ ਸਿੰਘ ਬ੍ਰਦਰਜ਼ ਸਲੇਟਰ ਨੂੰ ਕੁੱਟਣ ਲੱਗਦੇ ਹਨ। ਇਹ ਦੇਖ ਸੈਂਟਾ ਕਲਾਜ਼ ਵੀ ਮੈਦਾਨ ਵਿੱਚ ਕੁੱਦ ਪੈਂਦਾ ਹੈ ਅਤੇ ਜਿੰਦਰ ‘ਤੇ ਟੁੱਟ ਪੈਂਦਾ ਹੈ।

ਅੱਗੇ ਕੀ ਹੁੰਦਾ ਹੈ, ਜਾਣਨ ਲਈ ਦੇਖੋ ਵੀਡੀਓ-