ਚਟਪਟੀ ਫ਼ਰੂਟ ਚਾਟ ਦਾ ਮਜ਼ਾ ਲਓ
ਚਟਪਟੀ ਫ਼ਰੂਟ ਚਾਟ ਦਾ ਮਜ਼ਾ ਲਓ

ਕਦੀ-ਕਦੀ ਚਟਪਟਾ ਖਾਣ ਦਾ ਮਨ ਕਰਦਾ ਹੈ। ਬੱਚੇ ਤਾਂ ਫ਼ਰੂਟ ਦੇਖ ਕੇ ਇਸ ਨੂੰ ਨਾ ਖਾਣ ਦਾ ਬਹਾਨਾ ਬਣਾਉਂਦੇ ਰਹਿਮਦੇ ਹਨ, ਪਰ ਜੇਕਰ ਇਸ ਨੂੰ ਚਟਪਟੇ ਤਰੀਕੇ ਨਾਲ ਪਰੋਸਿਆ ਜਾਵੇ ਤਾਂ ਉਹ ਬਹੁਤ ਖ਼ੁਸ਼ ਹੋ ਕੇ ਖਾਂਦੇ ਹਨ। ਇਸ ਹਫ਼ਤੇ ਅਸੀਂ ਤੁਹਾਨੂੰ ਆਸਾਨੀ ਨਾਲ ਫ਼ਰੂਟ ਚਾਟ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ।
ਸਮੱਗਰੀ
– ਉਬਲੇ ਆਲੂ 150 ਗ੍ਰਾਮ
– ਕੇਲਾ 100 ਗ੍ਰਾਮ
– ਸੇਬ 150 ਗ੍ਰਾਮ
– ਖੀਰਾ 120 ਗ੍ਰਾਮ
– ਕਚਾਲੂ 150 ਗ੍ਰਾਮ
– ਲੋਬੀਆ 150 ਗ੍ਰਾਮ
– ਪਪੀਤਾ 150 ਗ੍ਰਾਮ
– ਲਾਲ ਮਿਰਚ 1 ਚਮਚ
– ਜ਼ੀਰਾ ਪਾਊਡਰ 1 ਚਮਚ
– ਹਰੀ ਮਿਰਚ 1 ਚਮਚ
– ਨਿੰਬੂ ਦਾ ਰਸ 1 ਚਮਚ
– ਇਮਲੀ ਦਾ ਗੁੱਦਾ 3 ਚਮਚ
– ਇਮਲੀ ਦੀ ਚਟਨੀ 3 ਚਮਚ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਸਾਰੇ ਫ਼ਰੂਟ ਕੱਟ ਲਓ ਅਤੇ ਇੱਕ ਬਾਊਲ ‘ਚ ਆਲੂ, ਕੇਲੇ, ਸੇਬ, ਖੀਰਾ, ਕਚਾਲੂ, ਪਪੀਤਾ ਅਤੇ ਲੋਬੀਆ ਪਾ ਦਿਓ।
2. ਹੁਣ ਇਸ ‘ਚ ਲਾਲ ਮਿਰਚ, ਚਾਟ ਮਸਾਲ, ਹਰੀ ਮਿਰਚ, ਕਾਲਾ ਨਮਕ, ਜ਼ੀਰਾ, ਹਰੀ ਮਿਰਚ, ਨਿੰਬੂ ਦਾ ਰਸ, ਇਮਲੀ ਦਾ ਗੁੱਦਾ, ਇਮਲੀ ਦੀ ਚਟਨੀ ਪਾ ਕੇ ਮਿਕਸ ਕਰ ਲਓ।
3. ਚਾਟ ਬਣ ਕੇ ਤਿਆਰ ਹੈ, ਇਸ ਨੂੰ ਸਰਵ ਕਰੋ।