| ਓਬਾਮਾ ਦੇ ਸੱਦੇ 'ਤੇ ਮਨਮੋਹਨ ਜਾਣਗੇ ਅਮਰੀਕਾ |
|
|
|
| Saturday, 18 May 2013 16:23 | |
|
ਨਵੀਂ ਦਿੱਲੀ, 18 ਮਈ-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਆਗਾਮੀ ਕੁਝ ਮਹੀਨਿਆਂ ਵਿਚ ਅਮਰੀਕਾ ਜਾਣ ਦੀ ਉਮੀਦ ਹੈ। ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਅਮਰੀਕੀ ਉਪ ਵਿਦੇਸ਼ ਮੰਤਰੀ ਵਿਲੀਅਮ ਬਰਨਸ ਨੇ ਆਪਣੇ ਹਾਲੀਆ ਦੌਰੇ ਵਿਚ ਓਬਾਮਾ ਵੱਲੋਂ ਮਨਮੋਹਨ ਨੂੰ ਬੁਲਾਵਾ ਦਿੱਤਾ ਸੀ। Add comment (0)
|
|
| Read more... |
| ਅਮਰੀਕੀ ਅਦਾਲਤ ਵੱਲੋਂ ਬਾਦਲ ਵਿਰੁਧ ਕੇਸ ਖਾਰਜ |
|
|
|
| Saturday, 18 May 2013 16:23 | |
|
ਚੰਡੀਗੜ੍ਹ, 18 ਮਈ -ਅਮਰੀਕੀ ਦੇ ਪੂਰਬੀ ਜਿਲ੍ਹੇ ਵਿਸਕੋਂਸਿਨ ਦੀ ਜਿਲ੍ਹਾ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਿਰੁਧ ਸੱਜੇ ਪੱਖੀ ਜਥੇਬੰਦੀ 'ਸਿੱਖ ਫਾਰ ਜਸਟਿਸ', ਸ੍ਰੀ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰਾਂ ਵਲੋਂ ਦਰਜ ਕੀਤਾ ਕੇਸ ਖਾਰਜ ਕਰ ਦਿੱਤਾ ਹੈ। |
|
| Read more... |
| ਚੀਨ 'ਚ ਹੜ੍ਹ ਨਾਲ 50 ਤੋਂ ਜ਼ਿਆਦਾ ਮੌਤਾਂ |
|
|
|
| Saturday, 18 May 2013 16:22 | |
|
ਬੀਜਿੰਗ, 18 ਮਈ-ਦੱਖਣੀ ਚੀਨ ਵਿਚ ਆਏ ਹੜ੍ਹ ਨੇ ਪਿਛਲੇ 60 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਹੜ੍ਹ ਕਾਰਨ ਇਥੇ 50 ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਸੈਂਕੜੇ ਲੋਕ ਲਾਪਤਾ ਹਨ। |
|
| Read more... |
| ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਐਤਵਾਰ ਨੂੰ |
|
|
|
| Saturday, 18 May 2013 16:22 | |
|
ਚੰਡੀਗੜ੍ਹ, 18 ਮਈ -ਪੰਜਾਬ ਵਿੱਚ ਭਲਕੇ ਐਤਵਾਰ ਨੂੰ 146 ਪੰਚਾਇਤ ਸੰਮਤੀਆਂ ਤੇ 22 ਜ਼ਿਲ੍ਹਾ ਪ੍ਰੀਸ਼ਦਾਂ ਲਈ ਵੋਟਾਂ ਪਾਈਆਂ ਜਾਣਗੀਆਂ। ਚੋਣਾਂ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਜਦੋਂ ਕਿ ਇਨ੍ਹਾਂ ਚੋਣਾਂ ਦੇ ਨਤੀਜੇ 21 ਮਈ ਨੂੰ ਐਲਾਨੇ ਜਾਣਗੇ ਤੇ 23 ਮਈ ਨੂੰ ਚੋਣ ਅਮਲ ਨੇਪਰੇ ਚੜ੍ਹੇਗਾ। |
|
| Read more... |
| ਇਰਾਕ 'ਚ ਵਿਸਫੋਟ, 76 ਮੌਤਾਂ |
|
|
|
| Saturday, 18 May 2013 16:21 | |
|
ਬਾਕੁਬਾ, 18 ਮਈ-ਇਰਾਕ 'ਚ ਅੱਜ ਸੁੰਨੀਆਂ ਨੂੰ ਨਿਸ਼ਾਨਾ ਬਣਾ ਕੇ ਇਕ ਮਸਜਿਦ ਅਤੇ ਜਨਾਜੇ ਦੇ ਕੋਲ ਕੀਤੇ ਗਏ 3 ਬੰਬ ਧਮਾਕਆਂ ਵਿਚ ਕਰੀਬ 76 ਲੋਕ ਮਾਰੇ ਗਏ। ਬਗਦਾਦ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਹੋਏ ਧਮਾਕਿਆਂ ਨਾਲ ਪਿਛਲੇ 3 ਦਿਨਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 130 ਹੋ ਚੁੱਕੀ ਹੈ। |
|
| Read more... |





































